ਇਹ “ਦਸਮ ਗ੍ਰੰਥ ਤੁਕ-ਤਤਕਰਾ” ਪੰਜਾਬੀ ਯੂਨੀਵਰਸਿਟੀ ਵਲੋਂ ਤਿਆਰ ਕਰਵਾਇਆ ਗਿਆ ਹੈ, ਜਿਸ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਇਸ ਦਸਮ ਗ੍ਰੰਥ ਦੀ ਹਰ ਤੁਕ ਸੰਪੂਰਨ ਰੂਪ ਵਿਚ ਦਰਜ ਕੀਤੀ ਗਈ ਹੈ, ਹਰ ਤੁਕ ਨੂੰ ਅੱਖਰ-ਲਗ ਕ੍ਰਮਾਨੁਸਾਰ ਤਰਤੀਬ ਦਿਤੀ ਗਈ ਹੈ। ਹਰ ਤੁਕ ਨਾਲ ਬਾਣੀ ਦੇ ਨਾਮ, ਛੰਦ ਅਤੇ ਤੁਕ ਦੇ ਅੰਕ ਦਾ ਹਵਾਲਾ ਦਿੱਤਾ ਗਿਆ ਹੈ। ਇਹ ਸੰਕੇਤ-ਗ੍ਰੰਥਾਵਲੀ ਖੋਜ ਵਿਚ ਜੁਟੇ ਵਿਦਵਾਨਾਂ ਤੇ ਅਗੋਂ ਇਸ ਕੰਮ ਵਿਚ ਲਗਣ ਵਾਲਿਆਂ ਲਈ ਲਾਭਦਾਇਕ ਹੈ।