ਕੇਸਰ ਸਿੰਘ ਰਾਮਪੁਰੀ ਅਤੇ ਹਰਜਿੰਦਰ ਮੰਡੇਰ ਵੱਲੋਂ ਲਿਖੀ ਪੁਸਤਕ “ਡਰਬੀ ਵਿਚ ਪੰਜਾਬੀਆਂ ਦਾ ਪੰਜਾਹ ਸਾਲ” ਡਰਬੀ ਵਿਚ ਵੱਸਦੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਅਤੇ ਰਹਿਣ-ਸਹਿਣ ਬਾਰੇ ਜ਼ਿਕਰਯੋਗ ਹਵਾਲਾ ਹੈ । ਇਸ ਹਥਲੀ ਪੁਸਤਕ ਵਿਚ ਡਰਬੀਸ਼ਾਇਰ ਦੇ ਆਲੇ ਦੁਆਲੇ, ਪੰਜਾਬੀਆਂ ਦੇ ਧਾਰਮਿਕ ਸਥਾਨਾਂ, ਸਿਆਸੀ, ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਸੰਸਥਾਵਾਂ, ਖਾਸ ਖਾਸ ਵਿਅਕਤੀਆਂ, ਕੌਂਸਲਰਾਂ, ਖਿਡਾਰੀਆਂ ਤੇ ਖੇਡ ਸੰਸਥਾਵਾਂ, ਬਾਰੇ ਗਿਆਨ ਭਰਪੂਰ ਚਾਨਣਾ ਪਾਇਆ ਗਿਆ ਹੈ । ਉਮੀਦ ਹੈ ਇਹ ਪੁਸਤਕ ਹਰ ਪਾਠਕ ਲਈ ਅਤੇ ਇਤਿਹਾਸ ਦੇ ਵਿਦਿਆਰਥੀਆਂ ਲਈ ਵੀ ਲਾਹੇਵੰਦ ਸਾਬਿਤ ਹੋਵੇਗੀ ।