‘ਡਾਕੂਆਂ ਦਾ ਮੁੰਡਾ’ ਮਿੰਟੂ ਗੁਰੂਸਰ ਯੋਧਾ ਦੀ ਸਵੈ-ਜੀਵਨੀ ਹੈ । ਇਸ ਦੀ ਦਾਸਤਾਨ ਉਨ੍ਹਾਂ ਗੱਲਾਂ, ਵਰਤਾਰਿਆਂ, ਘਟਨਾਵਾਂ ਨਾਲ ਵਾ-ਵਾਸਤਾ ਰੱਖਦੀ ਹੈ, ਜੋ ਰੋਂਗਟੇ ਖੜ੍ਹੇ ਕਰਦੇ ਹਨ । ਪੜ੍ਹਨ ਵਾਲੇ ਦੇ ਦਿਮਾਗ ਵਿੱਚ ਖਲਲ ਪੈਂਦਾ ਹੈ ਕਿ ਕੀ ਇਹ ਸੱਚ ਹੈ ? ਕੀ ਇਹ ਕੁੱਝ ਵੀ ਹੋ ਸਕਦਾ ਹੈ ? ਪਰ ਇਸ ਸਵੈ-ਜੀਵਨੀ ਨੂੰ ਪੜ੍ਹਦਿਆਂ ਇਸ ਗੱਲ ਦਾ ਰੱਤੀ ਭਰ ਵੀ ਸ਼ੱਕ ਮਨ ਵਿੱਚ ਨਹੀਂ ਉਘੜਦਾ ਕਿ ਕੋਈ ਵੀ ਗੱਲ ਕਲਪਨਾ ਨੂੰ ਖਹਿ ਕੇ ਲੰਘੀ ਹੋਵੇ । ‘ਨਸ਼ਾ ਇੱਕ ਕੋਹੜ ਹੈ’ ਇਸ ਗੱਲ ਨੂੰ ਇਹ ਸਵੈ-ਜੀਵਨੀ ਮੁੱਲੋਂ ਹੀ ਝੁਠਲਾਉਂਦੀ ਹੈ ।