ਸਰਦਾਰ ਕਿਰਪਾਲ ਸਿੰਘ ਨੇ ਗੁਰੂ ਕਾਲ ਤੋਂ ਲੈ ਕੇ ਸਿੱਖ ਰਾਜ ਦੇ ਚਲੇ ਜਾਣ ਤੱਕ ਦੀਆਂ ਘਟਨਾਵਾਂ ਨੂੰ ਕੈਨਵਸ ਉੱਪਰ ਉਤਾਰਿਆ ਹੈ। ਉਨ੍ਹਾਂ ਜੋ ਪੂਰਨੇ ਪਾਏ ਉਸ ਮਿਆਰ ਤੱਕ ਪਹੁੰਚਣ ਵਾਲਾ ਹੋਰ ਕੋਈ ਚਿੱਤਰਕਾਰ ਸਾਹਮਣੇ ਨਹੀਂ ਆਇਆ। ਲੇਖਕ ਨੇ ਕਲਾਕਾਰ ਕੇਂਦਰਿਤ ਲੇਖ ਲਿਖਣ ਦੇ ਨਾਲੋ-ਨਾਲ ਇਕੋ ਕਿਰਤ ਨੂੰ ਧਿਆਨ ਵਿਚ ਰੱਖ, ਉਹਦੇ ਬਾਰੇ ਲਿਖਣ ਦਾ ਜਤਨ ਕੀਤਾ ਹੈ। ਇਸ ਪੁਸਤਕ ਵਿਚ ਸੋਲ੍ਹਾਂ ਕਲਾ-ਕਿਰਤਾਂ ਬਾਰੇ ਲੇਖ ਲਿਖੇ ਹਨ। ਇਹ ਸਾਰੀਆਂ ਕਿਰਤਾਂ ਸਿੱਖ ਅਜਾਇਬ ਘਰ ਦਾ ਹਿੱਸਾ ਹਨ। ਚਿੱਤਰਕਾਰ ਕਿਰਪਾਲ ਸਿੰਘ ਦਾ ਕੰਮ ਵਿਲੱਖਣ ਹੈ ਕਿਉਂਕਿ ਉਸਦਾ ਵਿਸ਼ਾ, ਚੋਣ ਅਤੇ ਨਿਭਾਅ ਵਿਲੱਖਣ ਹੈ। ਸਿੱਖ ਗੁਰੂਆਂ, ਗੁਰਸਿੱਖਾਂ, ਸ਼ਹੀਦਾਂ, ਯੋਧਿਆਂ ਪ੍ਰਤੀ ਉਹਦੇ ਮਨ ਵਿਚ ਅਕੀਦਤ ਹੈ। ਇਸਦੀ ਬਾਸ ਚਿੱਤਰ ਦੇਖਦਿਆਂ ਹੀ ਆ ਜਾਂਦੀ ਹੈ।