ਇਸ ਪੁਸਤਕ ਰਾਹੀਂ ਮੌਲਾਨਾ ਅੰਮ੍ਰਿਤਸਰੀ ਨੇ ਸੂਫੀ ਸੰਤਾਂ ਅਤੇ ਦਰਵੇਸ਼ਾਂ ਦੀਆਂ ਸਿੱਖਿਆਵਾਂ (ਲੋਕਾਈ ਨੂੰ ਇੱਕ ਰੱਬ ਦੀ ਇਬਾਦਤ ਨਾਲ ਜੋੜਨਾ, ਇਨਸਾਨੀਅਤ ਨਾਲ ਮੁਹੱਬਤ-ਹਮਦਰਦੀ, ਵਿਸ਼ਵ ‘ਚ, ਅਮਨ-ਸ਼ਾਂਤੀ ਅਤੇ ਇਨਸਾਨੀ ਭਾਈਚਾਰੇ ਦੇ ਸੰਦੇਸ਼) ਨੂੰ ਉਜਾਗਰ ਕੀਤਾ ਹੈ । ਇਹ ਕਿਤਾਬ ਸੂਫੀਮਤ ਅਤੇ ਇਸਲਾਮ ਦੇ ਖੇਤਰ ਵਿੱਚ ਖੋਜ ਕਰਨ ਵਾਲਿਆਂ ਲਈ ਇੱਕ ਬੁਲੰਦ ਦਰਵਾਜ਼ਾ ਖੋਲੇਗੀ ।