ਇਸ ਪੁਸਤਕ ਵਿਚ ਚਾਰ ਅਧਿਆਇ ਸ਼ਾਮ ਕੀਤੇ ਗਏ ਹਨ ਜਿਹੜੇ ਕਿ ਭਾਰਤ ਵਿਚ ਪੈਦਾ ਹੋਏ ਚਾਰ ਧਰਮਾਂ ਤੇ ਕੇਂਦਰਿਤ ਹਨ। ਇਸ ਦਾ ਪਹਿਲਾ ਅਧਿਆਇ ਹਿੰਦੂ ਧਰਮ ਨਾਲ ਸੰਬੰਧਿਤ ਹੈ, ਜਿਸ ਨੂੰ ਵੈਦਿਕ ਧਰਮ ਵੀ ਕਿਹਾ ਜਾਂਦਾ ਹੈ। ਇਸ ਦਾ ਦੂਜਾ ਅਧਿਆਇ ਜੈਨ ਧਰਮ ਨਾਲ ਸੰਬੰਧਿਤ ਹੈ। ਇਸ ਦੇ ਤੀਜੇ ਅਧਿਆਇ ਵਿਚ ਮਹਾਤਮਾ ਬੁੱਧ ਦੇ ਜੀਵਨ ਅਤੇ ਸਿੱਖਿਆਵਾਂ ਦੇ ਨਾਲ-ਨਾਲ ਇਸ ਧਰਮ ਦੇ ਪ੍ਰਮੱਖ ਤ੍ਰਿਪਿਟਕ ਗ੍ਰੰਥਾਂ ਸੰਬੰਧੀ ਸੰਖੇਪ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਪੁਸਤਕ ਦਾ ਆਖਰੀ ਅਧਿਆਇ ਸਿੱਖ ਧਰਮ ਸੰਬੰਧੀ ਜਾਣਕਾਰੀ ਪ੍ਰਦਾਨ ਕਰਦਾ ਹੈ।