ਛੱਬੀ ਕਿਤਾਬਾਂ ਦੇ ਰਚੇਤਾ ਆਸਟਰੇਲੀਆਈ ਮੂਲ ਦੇ ਪੁਰਾਤੱਤਵ ਵਿਗਿਆਨੀ ਅਤੇ ਭਾਸ਼ਾ-ਸ਼ਾਸ਼ਤਰੀ (ਜਿਸ ਨੇ ਖੋਜ ਅਤੇ ਲੇਖਨ ਕਾਰਜ ਬ੍ਰਿਟੇਨ ਵਿਚ ਕੀਤਾ) ਵੀ. ਗੌਰਡਨ ਚਾਇਲਡ (1892-1957) ਦੀ ਛੋਟੀ ਜਿਹੀ ਕਿਤਾਬ ‘ਦਾ ਸਟੋਰੀ ਆੱਫ਼ ਟੂਲਜ਼’ (ਪਹਿਲੀ ਛਾਪ:1944) ਮਾਰਕਸੀ ਨਜ਼ਰੀਏ ਤੋਂ ਲਿਖੀ ਮਹੱਤਵਪੂਰਣ ਕਿਤਾਬ ਹੈ ਜਿਸ ਦਾ ਪੰਜਾਬੀ ਅਨੁਵਾਦ ਡਾਕਟਰ ਸ਼ੁਸ਼ੀਲ ਕੁਮਾਰ ਨੇ ਬਹੁਤ ਮਿਹਨਤ ਨਾਲ ਕੀਤਾ ਹੈ ।