ਇਹ ਪੁਸਤਕ ਪੰਜਾਬੀ ਗਾਇਕਾਂ ਤੇ ਗਾਇਕੀ ਦਾ ਐਨਸਾਈਕਲੋਪੀਡੀਆ ਹੈ । ਵੀਹਵੀਂ ਸਦੀ ਦੇ ਅੰਤਲੇ ਤੇ ਇੱਕੀਵੀਂ ਸਦੀ ਦੇ ਮੁੱਢਲੇ ਗਾਇਕਾਂ ਦੀ ਦਿਲਚਸਪ ਦਾਸਤਾਨ । ਗਾਇਕੀ ਦਾ ਇਤਿਹਾਸਕ ਦਸਤਾਵੇਜ । ਲੇਖਕ ਦਾ ਗਾਇਕਾਂ ਦੇ ਅੰਗ ਸੰਗ ਤੀਹ ਸਾਲਾਂ ਦਾ ਤਜਰਬਾ । ਦਹਿਸਤੀ ਦੌਰ ਦੀਆਂ ਅਹਿਮ ਘਟਨਾਵਾਂ ਦਾ ਸਨਸਨੀਖੇਜ ਬਿਰਤਾਂਤ । ਗੁਜਰ ਗਏ ਗਾਇਕਾਂ ਦਾ ਪੋਸਟ ਮਾਰਟਮ । ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ ਪੜ੍ਹਦਿਆਂ । ਪੜ੍ਹੋਗੇ ਤਾਂ ਆਪੇ ਪਤਾ ਲੱਗ ਜਾਵੇਗਾ ਕਿ ਕਿਹੋ ਜਿਹੇ ਸਨ ਪਿਛਲੀ ਸਦੀ ਦੀ ਗਾਇਕੀ ਦੇ ਨਾਇਕ ਤੇ ਕਿਥੇ ਜਾ ਪੁੱਜੇ ਹਨ ਅਜੋਕੀ ਸਦੀ ਦੇ ਗਾਇਕ ? ਯਮਲੇ ਜੱਟ ਤੋ ਚਮਕੀਲੇ ਤਕ ਤੇ ਸੁਰਿੰਦਰ ਕੌਰ ਤੋਂ ਨੂਰੀ ਤਕ ਗਾਇਕਾਂ ਦੀ ਲੜੀ ਤੁਰੀ ਜਾਂਦੀ ਹੈ ।