ਇਹ ਪੁਸਤਕ ਜੰਮੂ-ਕਸ਼ਮੀਰ, ਭਾਰਤ-ਚੀਨ ਸੰਘਰਸ਼ ਅਤੇ ਭਾਰਤ-ਪਾਕ ਯੁੱਧ, ਪੁਲੀਸ ਕਾਰਵਾਈਆਂ, ਨਾਗਾ ਤੇ ਮੀਜ਼ੋ ਪਹਾੜੀ ਕਾਰਵਾਈਆਂ, ਗੋਆ ਕਾਰਵਾਈਆਂ ਦੇ ਦੌਰਾਨ ਥਲ ਸੈਨਾ, ਵਾਯੂ ਸੈਨਾ ਵਿਚਾਲੇ ਪੰਜਾਬੀਆਂ ਅਤੇ ਕੁਝ ਹੱਦ ਤਕ ਪੰਜਾਬੀ ਅਸੈਨਿਕਾਂ – ਵਿਸ਼ੇਸ਼ ਕਰ ਭਾਰਤ-ਪਾਕ ਯੁੱਧ ਵਿਚ – ਦੇ ਸੂਰਮਗਤੀ ਦੇ ਕਾਰਨਾਮਿਆਂ ਦਾ ਵਰਣਨ ਕਰਦੀ ਹੈ। ਇਨ੍ਹਾਂ ਘਟਨਾਵਾਂ ਦੇ ਸੰਖੇਪ ਵਰਣਨ, ਥਲ ਸੈਨਾ ਦੀਆਂ ਚਾਰ ਪੰਜਾਬੀ ਰੈਜਮੈਂਟਾ, - ਸਿੱਖ ਪੰਜਾਬ, ਸਿੱਖ ਲਾਈਟ ਇਨਫੈਂਟਰੀ ਅਤੇ ਡੋਗਰਾ – ਦੇ ਬੰਦਿਆਂ ਅਤੇ ਦੂਜੀਆਂ ਰੈਜਮੈਂਟਾਂ, ਤੋਪਖਾਨੇ, ਵੱਖ ਵੱਖ ਕੋਰਾਂ, ਵਾਯੂ ਸੈਨਾ ਅਤੇ ਜਲ ਸੈਨਾ ਵਿਚਾਲੇ ਪੰਜਾਬੀਆਂ ਦੇ ਬਹਾਦਰੀ ਭਰੇ ਭਾਗ ਦੇ ਵਰਣਨ ਤੋਂ ਪਹਿਲਾਂ ਦਿੱਤਾ ਗਿਆ ਹੈ। ਪੰਜਾਬੀ ਅਸੈਨਿਕਾਂ ਦੇ ਭਾਰਤ-ਪਾਕ ਯੁੱਧ 1965 ਈ. ਦੇ ਦੌਰਾਨ ਸੂਰਬੀਰਤਾ ਭਰੇ ਭਾਗ ਦਾ ਸੰਖੇਪ ਵਰਣਨ ਵੀ ਦਿੱਤਾ ਗਿਆ ਹੈ।