ਇਹ ਪੁਸਤਕ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਤੇ ਸਾਬਕਾ ਮੁਖੀ ਡਾ. ਕੁਲਦੀਪ ਸਿੰਘ ਧੀਰ ਦੇ ਤੁਲਨਾਤਮਕ ਸਾਹਿਤ ਦੇ ਖੇਤਰ ਵਿਚ ਅਧਿਐਨ ਅਤੇ ਅਧਿਆਪਨ ਦੇ ਵਿਸ਼ਾਲ ਅਨੁਭਵ ਦੀ ਦੇਣ ਹੈ । ਲੇਖਕ ਨੇ ਇਸ ਵਿਚ ਤੁਲਨਾਤਮਕ ਸਾਹਿਤ ਵਿਧੀ ਦੇ ਸਰੂਪ ਤੇ ਸਿਧਾਂਤਾਂ ਬਾਰੇ ਪਰਮਾਣਿਕ ਚਰਚਾ ਉਪਰੰਤ ਭਾਰਤੀ ਪ੍ਰਸੰਗ ਵਿਚ ਇਸ ਦੀ ਉਪਯੋਗਤਾ ਤੇ ਅਧਿਐਨ ਦੀ ਚਰਚਾ ਕੀਤੀ ਹੈ । ਉਸ ਨੇ ਤੁਲਨਾਤਮਕ ਸਾਹਿਤ ਦੇ ਆਧੁਨਿਕ ਤੇ ਉੱਤਰ ਆਧੁਨਿਕ ਪਰਿਪੇਖ ਬਾਰੇ ਵਿਚਾਰ ਦੁਆਰਾ ਇਸ ਨੂੰ ਨਵੀਨਤਮ ਸਾਹਿਤ ਚਿੰਤਨ ਨਾਲ ਜੋੜ ਦਿੱਤਾ ਹੈ । ਵਿਵਹਾਰਕ ਪੱਖ ਤੋਂ ਇਸ ਪੁਸਤਕ ਵਿਚ ਭਾਰਤੀ ਤੇ ਪੱਛਮੀ ਦੋਹਾਂ ਖੇਤਰਾਂ ਦੇ ਕੁਝ ਲੇਖਕਾਂ ਦੀਆਂ ਕ੍ਰਿਤੀਆਂ ਦੇ ਤੁਲਨਾਤਮਕ ਅਧਿਐਨ ਇਸ ਨੂੰ ਹੋਰ ਵੀ ਮਹੱਤਵਪੂਰਨ ਬਣਾ ਦਿੱਤਾ ਹੈ ।