ਸਿੱਖ ਇਤਿਹਾਸ ਦੇ ਸੰਦਰਭ ਵਿਚ ਗੁਰੂ ਇਤਿਹਾਸ ਵਿਸ਼ੇਸ਼ ਰੂਪ ਨਾਲ ਮਹੱਤਵਪੂਰਨ ਹੈ । ਪੰਜਾਬ ਦੀਆਂ ਭੁਗੋਲਿਕ ਸਥਿੱਤੀਆਂ, ਰਾਜਨੀਤਿਕ ਸੰਦਰਭ ਅਤੇ ਸਮਾਜਿਕ ਹਾਲਾਤਾਂ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਕਾਰਣ ਅਜਿਹੇ ਰਹੇ ਹੋਣਗੇ ਜਿਸ ਕਾਰਨ ਸਿੱਖ ਇਤਿਹਾਸ ਦੇ ਸੰਬੰਧ ਵਿਚ ਗੰਭੀਰ ਜਾਣਕਾਰੀ ਸਾਡੇ ਤੱਕ ਨਹੀਂ ਪਹੁੰਚ ਸਕੀ । ਪੁਸਤਕ ‘ਸਿੱਖ ਇਤਿਹਾਸ ਦੇ ਕੁਝ ਅਣਫਰੋਲੇ ਪੱਤਰੇ’ ਦੇ ਲੇਖਾਂ ਦਾ ਰਚਨਾਕਾਲ ਭਾਵੇਂ ਅੱਧੀ ਸਦੀ ਪੁਰਾਣੀ ਹੈ ਪਰ ਰਣਜੀਤ ਸਿੰਘ ਖੜਗ ਦੀ ਇਤਿਹਾਸਿਕ ਸੂਝ ਅਤੇ ਗੁਰਮਤਿ ਫਿਲਾਸਫੀ ਦੀ ਸਮਝ ਇਤਨੀ ਗਿਹਰੀ ਸੀ ਕਿ ਇਹ ਇਹ ਲੇਖ ਵਰਤਮਾਨ ਸਮੇਂ ਵਿਚ ਵੀ ਆਪਣਾ ਸਮੱਤਵ ਉਸੇ ਤਰ੍ਹਾਂ ਕਾਇਮ ਰੱਖਦੇ ਹਨ ਜਿਸ ਤਰ੍ਹਾਂ ਕਿ ਅੱਧੀ ਸਦੀ ਪਹਿਲਾਂ ਸੀ । ਆਸ ਕਰਦੇ ਹਾਂ ਕਿ ਪੁਸਤਕ ‘ਸਿੱਖ ਇਤਿਹਾਸ ਦੇ ਕੁਝ ਅਣਫਰੋਲੇ ਪੱਤਰੇ’ ਸਿੱਖ ਦਰਸ਼ਨ ਦੇ ਜਗਿਆਸੂਆਂ ਅਤੇ ਖੋਜੀਆਂ ਲਈ ਰਾਹ ਦਸੇਰਾ ਬਣੇਗੀ ।