ਇਹ ਪੁਸਤਕ ਪਿਆਰਾ ਸਿੰਘ ਭੋਗਲ ਦੀ ਸਾਹਿਤਕ ਸਵੈ-ਜੀਵਨੀ ਦਾ ਸੰਗ੍ਰਹਿ ਹੈ । ਇਸ ਪੁਸਤਕ ਵਿਚ ਪਿਆਰਾ ਸਿੰਘ ਭੋਗਲ ਨੇ ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਵਿਸਥਾਰ ਨਾਲ ਬਿਆਨਦਿਆਂ ਆਪਣੇ ਕੌੜੇ-ਮਿੱਠੇ ਅਨੁਭਵਾਂ ਨੂੰ ਪੇਸ਼ ਕੀਤਾ ਹੈ । ਜ਼ਿੰਦਗੀ ਵਿਚ ਪੜ੍ਹਨ ਤੇ ਕੰਮ ਕਰਨ ਦੀ ਲਗਨ, ਰਿਸ਼ਤਿਆਂ ਦਾ ਸਾਥ ਅਤੇ ਸਥਾਨ ਦੇ ਬਦਲਣ ਨਾਲ ਹਾਸਲ ਹੋਣ ਵਾਲੇ ਤਜਰਬਿਆਂ ਨੂੰ ਪੇਸ਼ ਕਰਦਿਆਂ ਭੋਗਲ ਹੁਰਾਂ ਨੇ ਆਪਣੇ ਸਾਹਿਤਕ ਸਫ਼ਰ ਦਾ ਜ਼ਿਕਰ ਵੀ ਬਾਖੂਬੀ ਕੀਤਾ ਹੈ ।