ਇਸ ਅਨਮੋਲ ਪੁਸਤਕ ਵਿਚ ਪ੍ਰਮੁੱਖ ਰੂਪ ਵਿਚ ਲੋਕ ਜਨ-ਜੀਵਨ ਨੂੰ ਅੰਦਰੋਂ ਬਾਹਰੋਂ ਸ਼ੁੱਧ ਬਣਾਉਣ ਲਈ ਪ੍ਰੇਰਨਾ ਦਿੱਤੀ ਹੈ। ਲੋਕ ਜਨ ਜੀਵਨ ਵਿਚ ਵਿਆਪਤ ਵਹਿਮਾਂ, ਭਰਮਾਂ, ਈਰਖਾ, ਦਵੈਸ਼, ਨਿੰਦਾ ਚੁਗਲੀ, ਲਾਲਚ, ਝੂਠ, ਫਰੇਬ ਆਦਿਕ ਬੁਰਾਈਆਂ ਦਾ ਖਾਤਮਾ ਕਰਨ ਅਤੇ ਆਪਸੀ ਪ੍ਰੇਮ, ਭਾਈਚਾਰੇ, ਸਤਿਕਾਰ ਅਤੇ ਗਿਆਨ ਦੀ ਰੋਸ਼ਨੀ ਜਗਾਉਣ ਪ੍ਰਤੀ ਅਨੇਕ ਸੁਝਾਅ ਪੇਸ਼ ਕੀਤੇ ਹਨ। ਸਮਾਜ ਸਭਿਆਚਾਰ ਅਤੇ ਸੰਸਕ੍ਰਿਤ ਪ੍ਰਤੀ ਲੇਖਕ ਦਾ ਇਹ ਉਸਾਰੂ ਦ੍ਰਿਸ਼ਟੀਕੋਣ ਲੋਕ ਜਨ ਜੀਵਨ ਨੂੰ ਰਹਿਨਮੁਈ ਦਿੰਦਾ ਹੈ।