ਇਸ ਪੁਸਤਕ ਵਿਚ ਰਾਮ ਨਾਥ ਮੁਸਾਫਿਰ ਦੀਆਂ ਚੋਣਵੀਆਂ ਗੁਜ਼ਲਾਂ, ਫੁਟਕਲ ਸ਼ਿਅਰ ਅਤੇ ਕੁਝ ਕਵਿਤਾਵਾਂ ਦਾ ਸੰਗ੍ਰਹਿ ਹੈ । ਰਾਮ ਨਾਥ ‘ਮੁਸਾਫਿਰ’ ਆਪਣੀ ਕਵਿਤਾ, ਵਿਸ਼ੇਸ਼ ਕਰ ਗ਼ਜ਼ਲ, ਦੇ ਖੇਤਰ ਵਿਚ ਵਿਸ਼ਿਆਂ ਦੀ ਵਿਭਿੰਨਤਾ ਅਤੇ ਕਲਾ ਦੀ ਨਿਪੁੰਨਤਾ ਕਾਰਣ ਪੰਜਾਬੀ ਕਾਵਿ-ਜਗਤ ਦਾ ਇਕ ਉੱਘਾ ਸਿਤਾਰਾ ਹੈ । ਨਿਰਸੰਦੇਹ ਉਹ ਪੰਜਾਬੀ ਗ਼ਜ਼ਲ ਦੇ ਮੋਢੀ ਉਸਤਾਦਾਂ ਵਿਚੋਂ ਹੈ ਅਤੇ ਮਾਲਵੇ ਖੇਤਰ ਦਾ ਪਹਿਲਾ ਅਤੇ ਉੱਘਾ ਗ਼ਜ਼ਲਕਾਰ ਹੈ ।