ਪਟਿਆਲਾ ਸ਼ਹਿਰ ਦਾ ਕਈ ਪੱਖਾਂ ਵਿਚ ਪੰਜਾਬ ਦੇ ਸਭਿਆਚਾਰ, ਕਲਾ ਤੇ ਇਤਿਹਾਸ ਵਿਚ ਵਿਸ਼ੇਸ਼ ਸਥਾਨ ਹੈ। ਸੁਪ੍ਰਿਸੱਧ ਸੰਗੀਤਕਾਰ, ਕਲਾਕਾਰ, ਲੇਖਕ ਤੇ ਇਤਿਹਾਸਕਾਰ ਇਸ ਸ਼ਹਿਰ ਦੀ ਦੇਣ ਹਨ। ਲਾਹੌਰ ਅਤੇ ਅੰਮ੍ਰਿਤਸਰ ਤੋਂ ਬਾਅਦ ਦੋਹਾਂ ਪੰਜਾਬਾਂ ਦੇ ਇਤਿਹਾਸ ਵਿਚ ਪਟਿਆਲੇ ਸ਼ਹਿਰ ਦਾ ਹੀ ਵਰਣਨਯੋਗ ਨਾਂ ਲਿਆ ਜਾ ਸਕਦਾ ਹੈ। ਸ੍ਰੀ ਜਗਜੀਵਨ ਮੋਹਨ ਵਾਲੀਆ ਨੇ ਇਸ ਸ਼ਹਿਰ ਬਾਰੇ ਸਾਰੇ ਮਹੱਤਵਪੂਰਨ ਪੱਖਾਂ ਨੂੰ ਇਤਿਹਾਸਕ ਨਜ਼ਰੀਏ ਤੋਂ ਵਾਚਿਆ ਹੈ ਅਤੇ ਪਾਠਕਾਂ ਲਈ ਇਕ ਸੁਹਣੀ ਤੇ ਜਾਣਕਾਰੀ ਭਰਪੂਰ ਰਚਨਾ ਪੇਸ਼ ਕੀਤੀ ਹੈ।