The Fall ਕਾਮੂ ਦਾ ਆਖਰੀ ਸੰਪੂਰਨ ਨਾਵਲ ਹੈ ਜੋ ਅਸਲੀ ਨਾਮ “la Chute” ਨਾਲ 1956 ਵਿਚ ਪ੍ਰਕਾਸ਼ਿਤ ਹੋਇਆ। ਸੰਸਾਰ ਦੀਆਂ ਕਈ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕਿਆ ਇਹ ਨਾਵਲ ਪੰਜਾਬੀ ਵਿਚ ਪਹਿਲੀ ਵਾਰ ਵਿਪਨ ਗਿੱਲ ਦੇ ਯਤਨਾਂ ਸਦਕਾ ਸਾਮਣੇ ਆਇਆ ਹੈ। ਇਹ ਨਾਵਲ ਜੀਨ ਬਪਤਿਸੇ ਕਲੇਮੇਂਸ ਨਾਮ ਦੇ ਇਕ ਵਿਅਕਤੀ ਦਾ ਇਕਬਾਲੀਆ ਬਿਰਤਾਂਤ ਹੈ ਜੋ ਖੁਦ ਨੂੰ ਜੱਜ ਕਹਿੰਦਾ ਹੈ। ਜ਼ਿੰਦਗੀ ਦੀ ਜਿਸ ਲਘੂਤਾ ਨੇ ਆਧੁਨਿਕ ਮਨੁੱਖ ਨੂੰ ਖੰਡਿਤ ਕਰਕੇ ਉਸਦੇ ਅਵਚੇਤਨ ਨਾਲ ਸਿੱਧਾ ਸੰਵਾਦੀ ਰਿਸ਼ਤਾ ਬਣਾਇਆ ਉਹ ਇਸ ਨਾਵਲ ਵਿਚ ਏਨੇ ਮਾਰਮਿਕ ਅੰਦਾਜ਼ ਵਿਚ ਪੇਸ਼ ਹੋਇਆ ਕਿ ਅੱਖਾਂ ਤਰ ਹੋ ਜਾਂਦੀਆਂ ਹਨ।