‘ਨੀਲੇ ਗੁਲਾਬ ਦਾ ਜ਼ਹਿਰ’ ਕਹਾਣੀ ਦੀਆਂ ਇਨ੍ਹਾਂ ਸਤਰਾਂ ਨੂੰ ਇਨ੍ਹਾਂ 24 ਕਹਾਣੀਆਂ ਦੀ ਪਿੱਠਭੂਮੀ ਵਜੋਂ ਵੀ ਪੜ੍ਹਿਆ ਜਾ ਸਕਦਾ ਹੈ । ਇਹ ਸਾਧਾਰਨ ਔਰਤਾਂ / ਮਰਦਾਂ ਦੀਆਂ ਕਹਾਣੀਆਂ ਹਨ, ਜਿਨ੍ਹਾਂ ਨੇ ਤੰਗੀਆਂ-ਤੁਰਸ਼ੀਆਂ ’ਚ ਜਿਊਣਾ ਸਿੱਖ ਲਿਆ ਹੈ । ਉਹ ਅਣਖ ਨਾਲ ਜਿਊਦੇਂ ਹਨ ਅਤੇ ਅਣਖ ਖਾਤਿਰ ਮਰਦੇ ਹਨ । ‘ਦਾਦੀ ਕਿਉਂ ਇਕੱਲੀ ਏ’ ਦੀ ਪਾਤਰ ਦਾਦੀ ਕਿਸੇ ਵੀ ਖਿੱਤੇ ਦੀ ਹੋ ਸਕਦੀ ਹੈ । ‘ਸ਼ਨਾਖਤ’ ਦਾ ਪਾਤਰ ‘ਕਲੀਡ’ ਆਪਣੀ ਕੌਮ ਬਾਰੇ ਦੱਸਦਾ ਹੈ ;“ਕੌਮ ਸ਼ਕਲ ਤੋਂ ਨਹੀਂ, ਕਿਰਦਾਰ ਤੋਂ ਪਛਾਣੀ ਜਾਂਦੀ ਹੈ ।”