ਦਮਦਮੀ ਟਕਸਾਲ, ਜਿਸਦੀ ਉਪਜ ਸਨ, ਵੀਹਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਭਿੰਡਰਾਂਵਾਲੇ, ਉਸਦੇ ਸਫ਼ਰ ਨੂੰ 1977 ਤੋਂ ਲੈ ਕੇ ਭਾਈ ਹਰਨਾਮ ਸਿੰਘ ਧੁੰਮੇ ਤਕ ਲਿਖਾਰੀ ਨੇ ਇਸ ਪੁਸਤਕ ਵਿੱਚ ਆਪਣੇ ਪਾਰਖੂ ਨਿਰਣੈ ਰਾਹੀਂ ਬਿਆਨਿਆ ਹੈ। ਧਰਮ-ਯੁੱਧ ਮੋਰਚੇ ਸਮੇਂ ਵੱਡੀਆਂ ਬੰਨ੍ਹਾਂ ਵਾਲੇ ਰਾਜਨੀਤਕ ਅਤੇ ਧਾਰਮਿਕ ਆਗੂਆਂ ਅਤੇ ਸ਼ਖ਼ਸੀਅਤਾਂ ਪ੍ਰਤੀ ਸਾਨੂੰ ਇਸ ਪੁਸਤਕ ਵਿੱਚ ਇੱਕ ਨਵੇਕਲੀ ਝਾਕੀ ਮਿਲਦੀ ਹੈ। “ਸੰਤ ਭਿੰਡਰਾਂਵਾਲਿਆਂ ਦੀ ਸਚਾਈ ਅਤੇ ਅਸਲੀਅਤ ਦੀ ਪਾਰਖੂ ਅਤੇ ਤੀਖਣ ਸੋਝੀ ਦਾ ਪ੍ਰਗਟਾਵਾ ਅਤੇ ਝਲਕਾਰਾ ਇਸ ਪੁਸਤਕ ਵਿੱਚ ਨਿਵੇਕਲਾ ਗੁਣ ਹੈ।”