ਸ਼ਿਵ ਕੁਮਾਰ ਨੇ ਕਵਿਤਾ ਰਾਹੀਂ ਲੂਣਾ ਵਰਗੀ ਦੁਰਕਾਰੀ ਅਤੇ ਤ੍ਰਿਸਕਾਰੀ ਪਾਤਰ ਨੂੰ ਨਵੀਆਂ ਦ੍ਰਿਸ਼ਟੀਆਂ ਦੀ ਰੋਸ਼ਨੀ ਵਿਚ ਲੋਕ ਕਚਹਿਰੀ ਵਿਚ ਮੁੜ ਨਿਆਂ ਲਈ ਖੜ੍ਹਾ ਕੀਤਾ ਹੈ । ਮੱਧਾ-ਕਾਲ ਕਥਾ ਦਾ ਨਵੀਨ ਤੇ ਕਲਾਤਮਿਕ ਰੂਪਾਂਤਰਨ ਕਰਦਿਆਂ ਉਸ ਨਾਲ ਹੋਈ ਵਿਤਕਰੇ ਨੂੰ ਨੰਗਾ ਕਰਦਿਆਂ ਰੁਤਬੇ ਅਤੇ ਸ਼ਕਤੀ ਦੀ ਦੁਰਵਰਤੋਂ ਉਪਰ ਪ੍ਰਸ਼ਨ ਚਿੰਨ੍ਹ ਲਗਾ ਕੇ ਲੂਣਾ ਦੇ ਪਾਤਰ ਨੂੰ ਨਵਾਂ ਵਿਸਤਾਰ ਦਿੱਤਾ ਹੈ ।