ਕਿੱਸਾ ਪੰਜਾਬੀ ਸਾਹਿਤ-ਜਗਤ ਦੀ ਮਹੱਤਵਪੂਰਨ ਵਿਧਾ ਹੈ । ਕਿੱਸਾਕਾਰਾਂ ਵੱਲੋਂ ਮੱਧਕਾਲੀਨ ਸਮੇਂ ਤੋਂ ਲੈ ਕੇ ਅਜੋਕੇ ਸਮੇਂ ਤੱਕ ਨਿਰੰਤਰ ਕਿੱਸਿਆਂ ਤੇ ਕਲਮ ਅਜ਼ਮਾਈ ਕੀਤੀ ਜਾ ਰਹੀ ਹੈ । ਹਥਲੀ ਪੁਸਤਕ ਕਿੱਸਾ ਕਾਵਿ : ਸਰੂਪ, ਸਿਧਾਂਤ ਅਤੇ ਵਿਕਾਸ ਦਾ ਮੂਲ ਮਕਸਦ ਸਮੇਂ ਅਤੇ ਸਥਾਨ ਦੇ ਪ੍ਰਚਲਨ ਨਾਲ ਕਿੱਸਿਆਂ ਦੀ ਬਣਤਰ ਅਤੇ ਬੁਣਤਰ ਪੱਖੋਂ ਹੋਏ ਵਾਧਿਆਂ ਘਾਟਿਆਂ ਨੂੰ ਵਾਚਣਾ ਹੈ ।