ਇਸ ਪੁਸਤਕ ਵਿਚ ਵੀਹਵੀਂ ਸਦੀ ਦੇ ਅੰਤਲੇ ਦਹਾਕਿਆਂ ਦੇ ਸਿੱਖ ਖਾੜਕੂ ਸੰਘਰਸ਼ ਦੇ ਸੱਚ ਨੂੰ ਸੰਘਰਸ਼ ਦਾ ਹਿੱਸਾ ਰਹੇ ਲੇਖਕ ਨੇ ਨਿਵੇਕਲੇ ਅੰਦਾਜ਼ ਵਿਚ ਪੇਸ਼ ਕੀਤਾ ਹੈ । ਸ਼ਹਾਦਤਾਂ ਦੇ ਰੰਗ ਬਾਰੇ, ਸਿੰਘਾਂ ਦੇ ਅਮਲਾਂ ਤੇ ਇਖਲਾਕ ਬਾਰੇ, ਤਿਆਗ, ਸਬਰ, ਸਿਦਕ ਅਤੇ ਸੁੱਚੀ ਮੁਹੱਬਤ ਬਾਰੇ, ਜੰਗ ਦੀ ਸ਼ਿੱਦਤ ਬਾਰੇ ਅਤੇ ਅਣਜਾਣੇ/ਅਣਗੌਲੇ ਸ਼ਹੀਦਾਂ ਬਾਰੇ ਇਹ ਹਕੀਕੀ ਬਿਰਤਾਂਤ ਇਸ ਸੰਘਰਸ਼ ਬਾਰੇ ਪਾਠਕ ਦੇ ਦ੍ਰਿਸ਼ਟੀਕੋਣ ਨੂੰ ਸਾਂਵਾਂ ਕਰਨ ਦੀ ਸਮਰੱਥਾ ਰੱਖਦੇ ਹਨ ।