ਜ਼ਿੰਦਗੀ ਵਿਚ ਮਨੁੱਖ ਨੂੰ ਕਿਤੇ ਘੱਟ ਅਤੇ ਕਿਤੇ ਵੱਧ ਦੁੱਖਾਂ ਦਾ ਸਾਹਮਣਾ ਕਦੇ ਨਾ ਕਦੇ ਜ਼ਰੂਰ ਕਰਨਾ ਪੈਂਦਾ ਹੈ। ਪਰ ਧੰਨ ਨੇ ਉਹ ਲੋਕ, ਜਿਹੜੇ ਪੈਦਾ ਵੀ ਦੁੱਖਾਂ, ਗ਼ਰੀਬੀ ਅਤੇ ਭੁੱਖ ਵਿਚ ਹੁੰਦੇ ਹਨ ਅਤੇ ਮਰ ਵੀ ਦੁੱਖਾਂ ਵਿਚ ਹੀ ਜਾਂਦੇ ਹਨ। ਉਹ ਅੱਧ ਵਿਚਕਾਰ ਮਰਨਾ ਚਾਹੁੰਦੇ ਹੋਏ ਵੀ ਮਰ ਨਹੀਂ ਸਕਦੇ, ਉਹਨਾਂ ਨੂੰ ਸਾਰੀ ਜ਼ਿੰਦਗੀ ਬੇਹੱਦ ਦੁੱਖ, ਦਰਦ, ਗ਼ਰੀਬੀ ਅਤੇ ਭੁੱਖ ਵਿਚ ਹੀ ਜਾਣਾ ਪੈਂਦਾ ਹੈ – ਕਦੇ ਕਿਸੇ ਲਈ, ਕਦੇ ਕਿਸੇ ਲਈ। ਅਜਿਹੇ ਹੀ ਸਰਾਪੇ ਹੋਏ ਲੋਕਾਂ ਦੀ ਕਹਾਣੀ ਹੈ – ਕਗਾਰ ਦੀ ਅੱਗ।