ਕੰਵਲ ਦੇ ਲਖ ਜ਼ਿੰਦਗੀ ਦੀਆਂ ਡੂੰਘੀਆਂ ਸੱਚਾਈਆਂ ਨੂੰ ਬਿਆਨ ਕਰਦੇ ਹਨ। ਇਹਨਾਂ ਲੇਖਾਂ ਵਿੱਚੋਂ ਜ਼ਿੰਦਗੀ ਦੀ ਅਸਲੀਅਤ ਝਲਕਦੀ ਹੈ। ਉਸ ਨੇ ਆਪਣੇ ਲੇਖਾਂ ਵਿਚ ਜ਼ਿੰਦਗੀ ਦੇ ਦੋ ਪਹਿਲੂਆਂ ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ ਜਿਵੇਂ ਖੁਸ਼ੀ-ਗ਼ਮੀਂ, ਹੜ੍ਹ-ਸੋਕਾ, ਦਿਨ-ਰਾਤ ਆਦਿ। ਲੇਖਿਕਾ ਦੀ ਸਮਾਜਿਕ ਵਿਸ਼ਿਆਂ ਨੂੰ ਜਾਦੂਈ ਲਬਰੇਜ਼ ਸ਼ਬਦਾਂ ਵਿਚ ਪਾਠਕਾਂ ਦੀ ਸੱਥ ਵਿਚ ਰੱਖਣ ਦੀ ਲੋਕ ਸ਼ੈਲੀ ’ਤੇ ਮਜ਼ਬੂਤ ਪਕੜ ਹੈ।