ਡਾ. ਬੈਂਸ ਨੇ ਬਾਕੀ ਬਾਣੀ ਦੇ ਉਦਾਹਰਣ ਲੈ ਕੇ ‘ਜਪੁ ਬਾਣੀ’ ਦੇ ਅਰਥ ਤੇ ਭਾਵ ਬੜੀ ਕਾਮਯਾਬੀ ਨਾਲ ਖੋਲ੍ਹ ਕੇ ਦਰਸਾਏ ਤੇ ਲਖਾਏ ਹਨ । ਉਨ੍ਹਾਂ ਨੇ ਯੋਗਤਾ ਪੂਰਵਕ ਬੜੇ ਤੇ ਛੋਟੇ ਗੁਰਬਾਣੀ ਉਦਾਹਰਣਾਂ ਦੁਅਤਰਤ ਸ਼ਬਦਾਵਲੀ ਤੇ ਵਿਆਕਰਣ ਵਿਚਾਰ ਕੇ ਪਦਾਂ, ਵਾਕਅੰਸ਼ਾਂ ਤੇ ਪਰਿਭਾਸ਼ਤ ਸ਼ਬਦਾਂ ਦੇ ਪ੍ਰਯੋਗ ਤੇ ਅਰਥ ਸਿੱਧ ਕੀਤੇ ਹਨ । ਇਸ ਢੰਗ ਨਾਲ ਬਾਣੀ ਦੇ ਮੂਲ ਰਚੈਤਾ ਦੇ ਅਰਥ ਤੇ ਭਾਵ ਪਰਕਾਸ਼ਿਤ ਹੋਏ ਹਨ ।