ਇਸ ਪੁਸਤਕ ਨੂੰ ਤਿੰਨ ਹਿਸਿਆਂ ਵਿਚ ਵੰਡਿਆ ਹੋਇਆ ਹੈ। ਪਹਿਲੇ ਭਾਗ ਵਿਚ ਭਾਸ਼ਾ ਤੇ ਵਿਆਕਰਨ ਸੰਬੰਧੀ ਆਮ ਜਾਣਕਾਰੀ ਕਰਵਾਈ ਗਈ ਹੈ, ਆਪਣੀ ਭਾਸ਼ਾ ਦਾ ਇਤਿਹਾਸ ਦਰਸਾਇਆ ਹੈ, ਗੁਰਬਾਣੀ ਵਿਚ ਵਰਤੀਆਂ ਗਈਆਂ ਵੱਖ-ਵੱਖ ਭਾਸ਼ਾਵਾਂ ਦੇ ਉਦਾਹਰਨ ਦਿੱਤੇ ਗਏ ਹਨ। ਏਸੇ ਭਾਗ ਵਿਚ ਗੁਰਬਾਣੀ ਦੀ ਭਾਸ਼ਾ ਦੀ ਧੁਨੀ-ਵਿਉਂਤ ਬਾਰੇ ਵਿਸਤਰਿਤ ਵੇਰਵੇ ਦਿੱਤੇ ਹਨ ਤੇ ਗੁਰਬਾਣੀ ਦੀ ਲਿਖਣ ਵਿਧੀ ਬਾਰੇ ਇਕ ਵੱਖਰਾ ਚੈਪਟਰ ਲਿਖਿਆ ਹੈ। ਦੂਜੇ ਭਾਗ ਵਿਚ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਭਾਸ਼ਾ ਦਾ ਵਿਆਕਰਨ ਦਰਸਾਉਣ ਦਾ ਯਤਨ ਕੀਤਾ ਹੈ। ਤੀਜੇ ਭਾਗ ਵਿਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੇ ਭਗਤਾਂ ਵਿਚੋਂ ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ ਤੇ ਫ਼ਰੀਦ ਜੀ ਦੀ ਬਾਣੀ ਦਾ ਵਿਆਕਰਨ ਵੱਖ-ਵੱਖ ਲਿਖਿਆ ਹੈ। ਭੱਟਾਂ ਦੀ ਭਾਸ਼ਾ ਦਾ ਸਾਂਝਾ ਵਿਆਕਰਨ ਲਿਖਿਆ ਹੈ।