ਇਹ ਪੁਸਤਕ ਸਿਖ ਗੁਰੂ ਸਾਹਿਬਾਂ ਦੀ ਸਭ ਤੋਂ ਪ੍ਰਸਿੱਧ ਤੇ ਲੋਕ-ਪ੍ਰੀਅ ਰਚਨਾ ਹੈ, ਇਸ ਖੋਜ-ਪ੍ਰਬੰਧ ਵਿਚ ਇਸ ਦੇ ਵਿਦਵਾਨ ਲੇਖਕ ਨੇ ਇਸ ਵਿਸ਼ੇ ਨੂੰ ਜਿਵੇਂ ਨਜਿੱਠਿਆ ਹੈ, ਉਹ ਬਿਲਕੁਲ ਹੀ ਨਵਾਂ ਤੇ ਸਜਰਾ ਹੈ। ‘ਜਪੁਜੀ’ ਦੀ ਅਦੁੱਤੀ ਮਹੱਤਾ, ਸਾਹਿੱਤਕ ਵਿਸ਼ੇਸ਼ਤਾ ਤੇ ਇਤਿਹਾਸਕ ਵਡਿਆਈ ਦਾ ਬਹੁਪੱਖੀ ਅਧਿਐਨ ਤੇ ਸਰਵੇਖਣ ਇਸ ਪੁਸਤਕ ਦਾ ਇਕੋ-ਇਕ ਵਿਸ਼ਾ ਹੈ। ਇਹ ਆਪਣੀ ਕਿਸਮ ਦਾ ਭਰਵਾਂ ਤੇ ਪ੍ਰਸ਼ੰਸਾਯੋਗ ਯਤਨ ਹੈ।