ਇਸ ਸਿਮਰਤੀ ਗ੍ਰੰਥ ਵਿਚ ਗਿਆਨੀ ਲਾਲ ਸਿੰਘ ਜੀ ਦੀ ਕੀਰਤੀ ਚਾਹੁਣ ਵਾਲਿਆਂ ਮੂੰਹੋਂ ਬੋਲਦੀ ਹੈ, ਇਸ ਵਿਚ ਬਹੁ-ਭਾਂਤੀ ਸੋਚਾਂ ਅਤੇ ਬਹੁ-ਦਿਸ਼ਾਵੀ ਸਾਂਝਾਂ ਦੇ ਯਾਦਗਾਰੀ ਸੁਪਨੇ ਹਨ ਜਿਸ ਰਾਹੀਂ ਉਹਨਾਂ ਦੇ ਜੀਵਨ ਦੀ ਸਮੁੱਚੀ ਤਸਵੀਰ ਦ੍ਰਿਸ਼ਟੀਗੋਚਰ ਹੁੰਦੀ ਹੈ। ਇਸ ਵਿਚ ਗਿਆਨੀ ਲਾਲ ਸਿੰਘ ਜੀ ਦੇ ਪਰਿਵਾਰਕ ਮੈਂਬਰਾਂ, ਦੋਸਤਾਂ-ਮਿੱਤਰਾਂ, ਸਾਹਿਤ ਪ੍ਰੇਮੀਆਂ, ਅਨੇਕਾਂ ਵਿਦਵਾਨਾਂ ਅਤੇ ਨਾਮਵਰ ਸ਼ਖਸੀਅਤਾਂ ਨੇ ਉਹਨਾਂ ਨਾਲ ਜੁੜੀਆਂ ਯਾਦਾਂ ਅਤੇ ਸ਼ਖਸੀਅਤ ਦੇ ਵੱਖ-ਵੱਖ ਪਹਿਲੂਆਂ ਨੂੰ ਪਾਠਕਾਂ ਨਾਲ ਸਾਂਝਾ ਕੀਤਾ ਹੈ।