ਇਹ ਪੁਸਤਕ ਵੀਨਾ ਵਰਮਾ ਦੀਆਂ 20 ਅਨੋਖੀਆਂ ਸੱਚੀਆਂ ਕਹਾਣੀਆਂ ਦਾ ਚੌਥਾ ਸੰਗ੍ਰਹਿ ਹੈ। ਉਸ ਦੀਆਂ ਸਾਰੀਆਂ ਕਹਾਣੀਆਂ ਵਿਚ ਕਥਾ ਰਸ ਦੀ ਮਿਠਾਸ ਵੀ ਹੈ ਤੇ ਜ਼ਿੰਦਗੀ ਦਾ ਨੰਗਾ ਤੇ ਕੌੜਾ ਸੱਚ ਵੀ। ਉਸ ਨੇ ਇਨਸਾਨੀ ਰਿਸ਼ਤਿਆਂ ਦੀਆਂ ਉਲਝਣਾਂ ਤੇ ਪੇਚੀਦਗੀਆਂ ਨੂੰ ਬੜੇ ਹੀ ਮਨੋਵਿਗਿਆਨਕ ਢੰਗ ਨਾਲ ਪੇਸ਼ ਕੀਤਾ ਹੈ। ਉਸ ਨੇ ਮਨੁੱਖੀ ਦੁੱਖ ਦਰਦ ਤੇ ਪੀੜਾ ਨੂੰ ਬੜੀ ਖੂਬਸੂਰਤੀ ਨਾਲ ਕਲਾਤਮਕ ਰੂਪ ਵਿਚ ਬਿਆਨ ਕੀਤਾ ਹੈ।