ਇਹ ਪੁਸਤਕ ਧਰਮ ਅਧਿਐਨ ਦੇ ਵਿਸ਼ੇ ਉੱਤੇ ਪਾਠ-ਪੁਸਤਕਾਂ ਦੇ ਕ੍ਰਮ ਵਿਚ ਅੰਤਿਮ ਪੁਸਤਕ ਹੈ ਅਤੇ ਇਹ ਡਿਗਰੀ ਕੋਰਸ ਦੇ ਤੀਜੇ ਸਾਲ ਦੀ ਵਿਸ਼ੇ ਪ੍ਰਣਾਲੀ ਦੀਆਂ ਲੋੜਾਂ ਦੀ ਪੂਰਤੀ ਕਰਦੀ ਹੈ। ਇਸ ਸ਼੍ਰੇਣੀ ਦੇ ਅਧਿਐਨ ਦੀ ਸਕੀਮ, ਧਰਮ ਦੇ ਮੁੱਢ, ਵਤੀਰੇ ਵਿਸ਼ਵਾਸ ਅਤੇ ਸੱਭਿਅਤਾ ਦੀਆਂ ਪ੍ਰਾਚੀਨ ਮੰਜ਼ਲਾਂ ਵਿਚ ਮਨੁੱਖ ਦੇ ਦੇਵਤਿਆਂ ਨੂੰ ਰਿਝਾਉਣ ਦੀਆਂ ਰਹੁ-ਰੀਤਾਂ, ਉਸ ਦੇ ਕੁਦਰਤ ਦੀਆਂ ਸੱਤਾਵਾਂ ਨੂੰ ਪੂਜ-ਰੂਪ ਥਾਪਣ ਦੇ ਨਾਲ-ਨਾਲ ਧਾਰਮਿਕ ਅਨੁਭਵਾਂ ਜਿਵੇਂ ਮਿੱਥ ਤੇ ਭਰਮ ਦੋ ਪ੍ਰਗਟਾਉ ਉੱਤੇ ਬਲ ਦਿੱਤਾ ਗਿਆ ਹੈ। ਇਹ ਪੁਸਤਕ ਵਿਦਿਆਰਥੀਆਂ ਦਾ ਗਿਆਨ ਵਿਸ਼ੇਸ਼ ਕਰਕੇ ਉਨ੍ਹਾਂ ਧਾਰਮਿਕ ਰਵਾਇਤਾਂ ਦੀ ਜਾਣਕਾਰੀ, ਜਿਹੜੀਆਂ ਭਾਰਤੀ ਲੋਕਾਂ ਨਾਲ ਸੰਬੰਧਿਤ ਹਨ ਤੇ ਜਿਹੜੀਆਂ ਬਹੁਤ ਸਾਰੀਆਂ ਸੁਸਾਇਟੀਆਂ ਨੇ ਠੀਕ ਸਮਝੀਆਂ ਹਨ ਤੇ ਜਿਹੜੀਆਂ ਭਾਰਤੀ ਮਨੁੱਖਤਾ ਨੂੰ ਸਿਰਜਦੀਆਂ ਹਨ, ਕਾਫੀ ਢੁੱਕਵੀਂ ਹੋਵੇਗੀ।