ਆਸ਼ਰਮ ਅਤੇ ਪੁਰਸ਼ਾਰਥ ਭਾਰਤੀ ਸੰਸਕ੍ਰਿਤੀ (ਸਭਿਆਚਾਰ) ਦੇ ਅਜਿਹੇ ਦੋ ਥੰਮ੍ਹ ਹਨ ਜਿਹਨਾਂ ਉਪਰ ਭਾਰਤ ਦਾ ਸੰਸਕ੍ਰਿਤਕ-ਮਹੱਲ ਉਸਰਿਆ ਹੋਇਆ ਹੈ। ਦੂਜੇ ਸ਼ਬਦਾਂ ਵਿਚ ਭਾਰਤੀ ਸੰਸਕ੍ਰਿਤੀ ਦੇ ਅੰਤਰਗਤ ਆਸ਼ਰਮ ਅਤੇ ਪੁਰਸ਼ਾਰਥ ਦਾ ਵਿਸ਼ੇਸ਼ ਅਤੇ ਮਹੱਤਵਪੂਰਣ ਸਥਾਨ ਹੈ। ਇਹਨਾਂ ਦੀ ਵਿਸ਼ੇਸ਼ਤਾ ਅਤੇ ਮਹੱਤਵ ਨੂੰ ਭਲੀ ਪ੍ਰਕਾਰ ਸਮਝਣ ਲਈ ਇਸ ਪੁਸਤਕ ਵਿਚ ਵੱਖੋ-ਵੱਖਰੇ ਅਧਿਅਨ ਪੇਸ਼ ਕੀਤੇ ਗਏ ਹਨ।