ਇਸ ਵਿਚ ਸਮਝਾਇਆ ਗਿਆ ਹੈ ਕਿ ਅਸੀ ਕਲਜੁਗੀ ਜੀਵਾਂ ਨੂੰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਧੰਧੂਕਾਰੇ ਤੋਂ ਡਰ ਕੇ ਭਜਣਾ ਨਹੀਂ ਚਾਹੀਦਾ ਬਲ ਕਿ ਜੋ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਦੇ ਕੰਨ ’ਚ ਸ਼ਬਦ ਦੀ ਫੂਕ ਮਾਰ ਕੇ ਇਨ੍ਹਾਂ ਦਾ ਇਲਾਜ ਦੱਸਿਆ ਹੈ ਉਸਨੂੰ ਅਪਨਾਉਣਾ ਚਾਹੀਦਾ ਹੈ । ਜਿਹੜੀ ਗਲ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਰਾਹੀਂ ਸਮਝਾਈ ਉਹੀ ਭਾਈ ਸਾਹਿਬ ਨੇ ਇਸ ਪੁਸਤਕ ’ਚ ਯਾਦ ਕਰਦੀ ਹੈ ਕਿ ਗੁਰੂ ਸ਼ਬਦ ਰੂਪ ਸੀ, ਮਰਦਾਨਾ ਸੁਰਤ ਸੀ । ਸੁਰਤ ਡਰ ਜਾਂਦੀ ਸੀ ਯਾਦ ਦੀ ਤਾਰ ਟੁੱਟ ਜਾਂਦੀ ਸੀ । ਸ਼ਬਦ ਤੇ ਸੁਰਤ ਦੀ ਤਾਰ ਨੂੰ ਜੋੜਨਾ ਹੀ ਇਸ ਪੁਸਤਕ ਦਾ ਮੰਤਵ ਹੈ ।