ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਗੁਰਬਾਣੀ ਦਾ ਟੀਕਾ ਅੰਕ 607 ਤੱਕ ਹੀ ਕੀਤਾ ਹੈ । ਇਹ ਟੀਕਾ ਸੱਤ ਭਾਗਾਂ ਵਿਚ ਹੈ । ਇਸ ਵਿਚੋਂ ਅਨਮੋਲ ਗੁਰਮਤਿ ਸਿਧਾਂਤਾਂ ਦੇ ਨੁਕਤੇ ਇਕੱਤ੍ਰ ਕਰਕੇ ਇਸ ਪੁਸਤਕ ‘ਅਨਮੋਲ ਰਤਨ’ ਵਿਚ ਪੇਸ਼ ਕੀਤੇ ਹਨ । ਇਨ੍ਹਾਂ ਗੁਰਮਤਿ ਸਿਧਾਂਤਾਂ ਰੂਪੀ ਰਤਨਾਂ ਦੀ ਗਿਣਤੀ 1087 ਹੈ ।