ਇਸ ਪੁਸਤਕ ਵਿਚ ‘ਰਹਾਉ’ ਦੀਆਂ ਤੁਕਾਂ, ਮਿਠੀਆਂ ਤੇ ਅੰਮ੍ਰਿਤ-ਮਈ ਬੂੰਦਾਂ, ਇਕੱਠਿਆਂ ਕਰਕੇ ਉਨ੍ਹਾਂ ਦਾ ਮਤਲਬ ਸੌਖੀ ਬੋਲੀ ਵਿਚ ਦਸ ਕੇ ਸਾਰੇ ਸ਼ਬਦ ਦਾ ਅੰਤ੍ਰੀਵ-ਭਾਵ ਹੀ ਦਰਸਾਇਆ ਗਿਆ ਹੈ । ਇਸ ਤਰ੍ਹਾਂ ਉਹ ਸਾਰੇ ਸ਼ਬਦ, ਸਾਰਿਆਂ ਰਾਗਾਂ ਵਿਚੋਂ, ਜਿਨ੍ਹਾਂ ਵਿਚੋਂ ‘ਰਹਾਉ’ ਦਿਤਾ ਗਿਆ ਹੈ, ਇਸ ਸੰਗ੍ਰਹਿ ਵਿਚ ਦਰਜ ਕੀਤੇ ਗਏ ਹਨ । ਇਹ ਕੁਲ ੨੫੮੩ ਸ਼ਬਦਾਂ ਦਾ ਸੰਗ੍ਰਹਿ ਹੈ ।