ਡਾ. ਸਤਵੰਤ ਕੌਰ ਨੇ ਪ੍ਰੋ. ਹਰਿੰਦਰ ਸਿੰਘ ਮਹਿਬੂਬ ਵਲੋਂ ਮਹਾਂਕਾਵਿ "ਇਲਾਹੀ ਨਦਰ ਦੇ ਪੈਂਡੇ” (ਭਾਗ-4) ਦੀ ਤਿਆਰੀ ਸਮੇਂ ਰੋਜ਼ਾਨਾਂ ਲਿਖੀਆਂ ਗਈਆਂ ਡਾਇਰੀਆਂ ਨੂੰ ਪੁਸਤਕ ਰੂਪ ਦੇ ਕੇ ਪ੍ਰੋਫੈਸਰ ਸਾਹਿਬ ਦੀਆਂ ਯਾਦਾਂ ਨੂੰ ਸਦਾ ਲਈ ਸੁਰੱਖਿਅਤ ਕਰ ਲਿਆ ਹੈ। ਡਾਇਰੀ ਦੇ ਇਹ ਪੰਨੇ ਮਨੁੱਖੀ ਜ਼ਿੰਦਗੀ ਦੇ 'ਦਾਮਨ' ਨੂੰ ਘੁੱਟ ਕੇ ਫੜਦਿਆਂ ਸਾਡੀਆਂ ਕਦਰਾਂ-ਕੀਮਤਾਂ, ਉਦਾਸੀ ਦੇ ਲਮਹੇ, ਖੁਸ਼ੀਆਂ ਦੇ ਪਲ, ਜ਼ਜ਼ਬਿਆਂ ਦੇ ਆਲਮ, ਚੰਗੇ ਮਾੜੇ ਅਨੁਭਵਾਂ ਦੇ ਆਵੇਸ਼ ਨੂੰ ਵਿਅਕਤੀਗਤ ਤੋਂ ਸਰਬਵਿਆਪੀ ਵਰਤਾਰੇ ਦੀਆਂ ਰਮਜ਼ਾਂ ਨਾਲ ਅਭੇਦ ਹੈ।