ਇਸ ਪੁਸਤਕ ਵਿਚ ਲੇਖਕ ਨੇ ਭੱਟ ਸਾਹਿਬਾਨ ਦੇ ਜੀਵਨ ਨੂੰ ਮੂਲ ਸਰੋਤਾਂ ਵਿਚ ਉਪਲਬਧ ਪੇਤਲੀਆਂ ਟੋਹਾਂ ਦੇ ਆਸਰੇ ਉਲੀਕਣ ਦਾ ਨਿਮਾਣਾ ਯਤਨ ਕੀਤਾ ਹੈ। ਲੇਖਕ ਨੇ ‘ਗੁਰੂ ਸਰੂਪ’ ਅਤੇ ‘ਪ੍ਰਭੂ ਸਰੂਪ’ ਨੂੰ ਆਧਾਰ ਬਣਾ ਕੇ ਭੱਟ ਸਾਹਿਬਾਨ ਦੁਆਰਾ ਉਚਾਰੀ ਬਾਣੀ ਦੀ ਜਿਵੇਂ ਬਹੁਪੱਖੀ ਚਰਚਾ ਕੀਤੀ ਹੈ, ਉਹ ਬਹੁਤ ਭਾਵਪੂਰਤ ਹੈ ਅਤੇ ਬਹੁਤ ਸਾਰੇ ਭੁਲੇਖਿਆਂ ਨੂੰ ਵੀ ਦੂਰ ਕਰਦੀ ਹੈ। ਭੱਟ ਸਾਹਿਬਾਨ ਅਤੇ ਉਨ੍ਹਾਂ ਦੁਆਰਾ ਬਖ਼ਸ਼ਿਸ਼ ਹੋਏ ਇਸ ਸ਼ਬਦ-ਗੁਰੂ ਰੂਪ ਅਧਿਆਤਮਕ ਖ਼ਜ਼ਾਨੇ ਨਾਲ ਸਾਂਝ ਪਾਉਣ ਲਈ ਇਹ ਪੁਸਤਕ ਅਹਿਮ ਭੂਮਿਕਾ ਨਿਭਾਵੇਗੀ।